Court Interpreters Complaints - Punjabi

California ਦੀ ਅਦਾਲਤ ਦੇ ਕੋਰਟ ਦੁਭਾਸ਼ੀਏ ਬਾਰੇ ਅਦਾਲਤ ਦੁਭਾਸ਼ੀਏ ਪ੍ਰੋਗਰਾਮ ਵਿੱਚ ਸ਼ਿਕਾਇਤ ਦਰਜ ਕਰਨਾ।California ਦੀ ਅਦਾਲਤ ਦੇ ਕੋਰਟ ਦੁਭਾਸ਼ੀਏ ਬਾਰੇ ਅਦਾਲਤ ਦੁਭਾਸ਼ੀਏ ਪ੍ਰੋਗਰਾਮ ਵਿੱਚ ਸ਼ਿਕਾਇਤ ਦਰਜ ਕਰਨਾ।


ਜੇਕਰ ਤੁਹਾਨੂੰ ਲੱਗਦਾ ਹੈ ਕਿ ਕਿਸੇ ਪ੍ਰਮਾਣਿਤ ਜਾਂ ਰਜਿਸਟਰ ਹੋਏ ਦੁਭਾਸ਼ੀਏ ਨੇ ਹੇਠ ਲਿਖਿਆ ਕੀਤਾ ਹੈ ਤਾਂ ਤੁਸੀਂ ਕਿਸੇ ਖਾਸ California ਅਦਾਲਤ ਦੇ ਦੁਭਾਸ਼ੀਏ ਬਾਰੇ ਸ਼ਿਕਾਇਤ ਦਰਜ ਕਰ ਸਕਦੇ ਹੋ:

  • ਅਦਾਲਤ ਦੇ ਨਿਯਮ 2.890, ਦੁਭਾਸ਼ੀਏ ਲਈ ਪੇਸ਼ੇਵਰ ਆਚਰਣ ਦੀ ਉਲੰਘਣਾ ਕੀਤੀ ਹੈ
  • ਉਹ ਅੰਗਰੇਜ਼ੀ ਵਿੱਚ ਅਤੇ/ਜਾਂ ਅਨੁਵਾਦ ਕੀਤੀ ਜਾ ਰਹੀ ਭਾਸ਼ਾ ਵਿੱਚ ਨਿਪੁੰਨਤਾ ਨਾਲ ਵਿਆਖਿਆ ਕਰਨ ਵਿੱਚ ਅਸਮਰੱਥ ਰਿਹਾ ਹੈ
  • ਉਸਨੇ ਗਲਤ ਜਾਂ ਅਨੈਤਿਕ ਤੌਰ 'ਤੇ ਵਿਵਹਾਰ ਕਰਨ ਵਾਲੇ ਕੰਮ ਕੀਤੇ ਹਨ

ਕਿਸੇ ਵਿਸ਼ੇਸ਼ ਅਦਾਲਤੀ ਦੁਭਾਸ਼ੀਏ ਦੇ ਸੰਬੰਧ ਵਿੱਚ ਸਿੱਧੇ ਜੁਡੀਸ਼ੀਅਲ ਕੌਂਸਲ ਕੋਲ ਸ਼ਿਕਾਇਤ ਦਰਜ ਕਰਨ ਲਈ, ਕਿਰਪਾ ਕਰਕੇ ਹੇਠ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ: 

ਨੋਟ: ਜੇਕਰ ਤੁਹਾਡੀ ਸ਼ਿਕਾਇਤ ਅਦਾਲਤ ਦੁਆਰਾ ਦੁਭਾਸ਼ੀਏ ਦੀਆਂ ਸੇਵਾਵਾਂ ਪ੍ਰਦਾਨ ਕਰਨ ਵਿੱਚ ਅਸਫਲ ਰਹਿਣ ਜਾਂ ਅਦਾਲਤੀ ਸਟਾਫ਼, ਬੈਂਚ ਅਫਸਰਾਂ, ਜਾਂ ਸਥਾਨਕ ਦਸਤਾਵੇਜ਼ਾਂ ਅਤੇ ਅਦਾਲਤ ਦੁਆਰਾ ਪ੍ਰਦਾਨ ਕੀਤੇ ਅਨੁਵਾਦਾਂ ਬਾਰੇ ਆਮ ਸ਼ਿਕਾਇਤਾਂ ਬਾਰੇ ਹੈ, ਤਾਂ ਕਿਰਪਾ ਕਰਕੇ ਇੱਕ ਭਾਸ਼ਾ ਪਹੁੰਚ ਸੇਵਾਵਾਂ ਸ਼ਿਕਾਇਤ ਫਾਰਮ ਨੂੰ ਜਮ੍ਹਾਂ ਕਰਕੇ ਆਪਣੀ ਸ਼ਿਕਾਇਤ ਸਿੱਧੇ ਅਦਾਲਤ ਵਿੱਚ ਜਾਂ ਇਸ ਦੇ ਸ਼ਿਕਾਇਤ ਫਾਰਮ ਦਾ ਪ੍ਰਿੰਟ ਲੈਣ ਲਈ ਅਦਾਲਤ ਦੀ ਵੈੱਬਸਾਈਟ 'ਤੇ ਜਾ ਕੇ ਕਰੋ।

ਜੇਕਰ ਤੁਹਾਨੂੰ ਆਪਣੀ ਸਥਾਨਕ ਅਦਾਲਤ ਨੂੰ ਲੱਭਣ ਵਿੱਚ ਮਦਦ ਦੀ ਲੋੜ ਹੈ, ਤਾਂ ਮੇਰੀ ਅਦਾਲਤ ਦਾ ਪਤਾ ਲਗਾਓ ਪੰਨੇ 'ਤੇ ਜਾਓ। ਜੇਕਰ ਤੁਸੀਂ ਅਦਾਲਤ ਦਾ ਭਾਸ਼ਾ ਪਹੁੰਚ ਸੇਵਾਵਾਂ ਸ਼ਿਕਾਇਤ ਫਾਰਮ ਦਾ ਔਨਲਾਈਨ ਪਤਾ ਨਹੀਂ ਲੱਗਾ ਸਕਦੇ ਹੋ, ਤਾਂ ਕਿਰਪਾ ਕਰਕੇ ਸੰਪਰਕ ਕਰੋ:  LAP@jud.ca.gov, ਅਤੇ ਅਸੀਂ ਅਦਾਲਤ ਨਾਲ ਭਾਸ਼ਾ ਪਹੁੰਚ ਦੀ ਸ਼ਿਕਾਇਤ ਕਿਵੇਂ ਦਰਜ ਕਰਨੀ ਹੈ ਇਸ ਬਾਰੇ ਢੁਕਵੀਂ ਜਾਣਕਾਰੀ ਪਤਾ ਲਗਾਉਣ ਵਿੱਚ ਤੁਹਾਡੀ ਮਦਦ ਲਈ ਅਦਾਲਤ ਨਾਲ ਸੰਪਰਕ ਕਰਾਂਗੇ।

  • ਕਿਸੇ ਖਾਸ ਦੁਭਾਸ਼ੀਏ ਬਾਰੇ ਸ਼ਿਕਾਇਤ ਦਰਜ ਕਰਨ ਤੋਂ ਪਹਿਲਾਂ, ਕਿਰਪਾ ਕਰਕੇ California ਅਦਾਲਤ ਦੇ ਦੁਭਾਸ਼ੀਏ ਪ੍ਰਮਾਣ-ਪੱਤਰ ਸਮੀਖਿਆ ਪ੍ਰਕਿਰਿਆਵਾਂ ਦੀ ਸਮੀਖਿਆ ਕਰੋ।
  • ਆਪਣੀ ਸ਼ਿਕਾਇਤ ਕਥਿਤ ਦੁਰਵਿਹਾਰ ਦੀ ਤਾਰੀਖ ਜਾਂ ਪ੍ਰਦਾਨ ਕੀਤੀ ਵਿਆਖਿਆ ਦੀ ਸ਼ੁੱਧਤਾ ਬਾਰੇ 90 ਦਿਨਾਂ ਦੇ ਅੰਦਰ  ਦਰਜ ਕਰੋ।
  • ਇਹ ਯਕੀਨੀ ਬਣਾਉਣ ਲਈ ਕਿ ਸਾਨੂੰ ਸਾਰੀ ਲੋੜੀਂਦੀ ਜਾਣਕਾਰੀ ਪ੍ਰਾਪਤ ਹੋਈ ਹੈ, ਕਿਰਪਾ ਕਰਕੇ  California ਅਦਾਲਤ ਦੇ ਦੁਭਾਸ਼ੀਏ ਸੰਬੰਧੀ ਸ਼ਿਕਾਇਤ ਫਾਰਮ ਭਰੋ
  • ਆਪਣੀ ਸ਼ਿਕਾਇਤ ਦਰਜ ਕਰਨ ਤੋਂ ਪਹਿਲਾਂ ਨਿਰਦੇਸ਼ਾਂ ਨੂੰ ਧਿਆਨ ਨਾਲ ਪੜ੍ਹੋ। 
  • ਤੁਹਾਡੇ ਦਸਤਖਤ ਦੀ ਲੋੜ ਹੈ। 
  • ਤੁਸੀਂ ਆਪਣੇ ਦਸਤਖਤ ਕੀਤੇ ਸ਼ਿਕਾਇਤ ਫਾਰਮ ਨੂੰ ਇੱਕ PDF ਵਿੱਚ ਈਮੇਲ ਰਾਹੀਂ  credreview@jud.ca.gov, ਵਿਅਕਤੀਗਤ ਰੂਪ ਵਿੱਚ ਸਿੱਧੇ ਸਥਾਨਕ ਅਦਾਲਤ ਵਿੱਚ ਸਬਮਿਟ ਕਰ ਸਕਦੇ ਹੋ ਜਿੱਥੇ ਕਥਿਤ ਦੁਰਵਿਹਾਰ ਹੋਇਆ ਸੀ, ਜਾਂ ਦਸਤਖਤ ਕੀਤੇ ਫਾਰਮ ਨੂੰ ਹੇਠ ਦਿੱਤੇ 'ਤੇ ਡਾਕ ਰਾਹੀਂ ਭੇਜੋ:

Court Interpreters Program
Judicial Council of California
455 Golden Gate Avenue
San Francisco, CA 94102

ਨੋਟ: ਜੇਕਰ California ਦੀ ਅਦਾਲਤ ਦੇ ਦੁਭਾਸ਼ੀਏ ਦੁਆਰਾ ਕਥਿਤ ਦੁਰਵਿਵਹਾਰ ਰਾਜ ਦੀ ਅਦਾਲਤ ਤੋਂ ਇਲਾਵਾ ਕਿਸੇ ਹੋਰ ਸਥਾਨ 'ਤੇ ਕੀਤਾ ਗਿਆ ਹੈ (ਉਦਾਹਰਨ ਲਈ, ਇੱਕ ਬਿਆਨ ਵਿੱਚ, ਇਮੀਗ੍ਰੇਸ਼ਨ ਸੁਣਵਾਈ, ਅਟਾਰਨੀ ਦੇ ਦਫ਼ਤਰ, ਸੰਘੀ ਅਦਾਲਤ ਵਿੱਚ), ਤਾਂ ਕਿਰਪਾ ਕਰਕੇ ਸ਼ਿਕਾਇਤ ਫਾਰਮ ਸਿੱਧੇ  credreview@jud.ca.gov. 'ਤੇ ਜੁਡੀਸ਼ੀਅਲ ਕੌਂਸਲ ਦੇ ਅਦਾਲਤੀ ਦੁਭਾਸ਼ੀਏ ਕੋਲ ਸਬਮਿਟ ਕਰੋ। 

ਰਸੀਦ ਦੀ ਸੂਚਨਾ ਅਤੇ ਅਗਲੇ ਕਦਮ: ਪ੍ਰਾਪਤ ਹੋਣ 'ਤੇ, ਜੁਡੀਸ਼ੀਅਲ ਕੌਂਸਲ ਦੀ ਅਦਾਲਤ ਦਾ ਦੁਭਾਸ਼ੀਆ ਪ੍ਰੋਗਰਾਮ ਤੁਹਾਡੀ ਸ਼ਿਕਾਇਤ ਦੀ ਰਸੀਦ ਨੂੰ ਸਵੀਕਾਰ ਕਰੇਗਾ। ਤੁਹਾਡੀ ਸ਼ਿਕਾਇਤ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਮੁਲਾਂਕਣ ਕੀਤਾ ਜਾਵੇਗਾ, ਅਤੇ ਫਿਰ ਤੁਹਾਨੂੰ ਕਾਰਵਾਈ ਕਰਨ ਦੇ 45 ਦਿਨਾਂ ਦੇ ਅੰਦਰ ਸੂਚਿਤ ਕੀਤਾ ਜਾਵੇਗਾ।

ਜੇਕਰ ਤੁਹਾਡੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ atno-break space credreview@jud.ca.gov